ਅਨੁਵਾਦਿਤ ਬੈਲਟ ਦੀਆਂ ਕਾਪੀਆਂ (ਪ੍ਰਤੀਕਿਰਤੀ ਬੈਲਟ)

ਅਧਿਕਾਰਤ ਬੈਲਟ ਪੰਜ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾਂਦੇ ਹਨ। ਇਹ ਸਿਰਫ ਹਵਾਲੇ ਲਈ ਹਨ ਅਤੇ ਇਹਨਾਂ ਨੂੰ "ਪ੍ਰਤੀਕਿਰਤੀ ਬੈਲਟ" ਜਾਂ "ਅਧਿਕਾਰਤ ਬੈਲਟ ਦੀਆਂ ਕਾਪੀਆਂ" ਵਜੋਂ ਵੀ ਜਾਣਿਆ ਜਾਂਦਾ ਹੈ। ਅਧਿਕਾਰਤ ਬੈਲਟ ਦੇ ਅਨੁਵਾਦ ਚੀਨੀ (中文 – 複製選票), ਕੋਰੀਆਈ (한국어 – 투표용지 복사본), ਪੰਜਾਬੀ (ਪੰਜਾਬੀ – ਨਕਲ ਬੈਲਟ), ਰੂਸੀ (русский – ФАКСИМИЛЬНЫЙ БЮЛЛЕТЕНЬ), ਅਤੇ ਸਪੈਨਿਸ਼ (Español – Boleta Facsímil) ਵਿੱਚ ਉਪਲਬਧ ਹਨ।
 1. ਆਪਣੇ ਅਨੁਵਾਦਿਤ ਹਵਾਲਾ ਬੈਲਟ ਨੂੰ ਦੇਖਣ ਜਾਂ ਪ੍ਰਿੰਟ ਕਰਨ ਲਈ, https://sites.omniballot.us/06113/app/home 'ਤੇ ਜਾਓ 

 2. ਉੱਪਰ ਸੱਜੇ ਕੋਨੇ ਵਿੱਚ ਆਪਣੀ ਪਸੰਦੀਦਾ ਭਾਸ਼ਾ ਚੁਣੋ।

  Select your preferred language.

 3. ਕਾਉਂਟੀ ਵੋਟਰ ਜਾਣਕਾਰੀ ਗਾਈਡ (County Voter Information Guide, CVIG) ਵਿੱਚ ਤੁਹਾਡੇ ਅਨੁਵਾਦਿਤ ਹਵਾਲਾ ਬੈਲਟ ਨੂੰ ਦੇਖਣ ਲਈ, "ਮੇਰੀ ਕਾਉਂਟੀ ਜਾਣਕਾਰੀ ਗਾਈਡ ਨੂੰ ਇੱਕ ਪਹੁੰਚਯੋਗ ਫਾਰਮੈਟ ਵਿੱਚ ਦੇਖੋ" ਦੇ ਹੇਠਾਂ ਖੱਬੇ ਪਾਸੇ ਦਿੱਤੇ "ਜਾਰੀ ਰੱਖੋ" 'ਤੇ ਕਲਿੱਕ ਕਰੋ।

  Continue to view County Voter Information Guide

 4. ਤੁਹਾਨੂੰ ਆਪਣੇ ਨਾਮ ਦਾ ਪਹਿਲਾ ਹਿੱਸਾ, ਆਖਰੀ ਹਿੱਸਾ ਅਤੇ ਜਨਮ ਦੀ ਤਾਰੀਖ਼ ਦਾਖਲ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਤੁਸੀਂ ਆਪਣੇ ਵੋਟਿੰਗ ਖੇਤਰ ਨਾਲ ਸੰਬੰਧਿਤ CVIG ਨੂੰ ਮੁੜ ਪ੍ਰਾਪਤ ਕਰ ਸਕੋ।

  Voter Lookup

 5. ਆਪਣੇ ਅਨੁਵਾਦਿਤ ਹਵਾਲਾ ਬੈਲਟ ਦੀ ਆਪਣੀ ਕਾਪੀ ਦੇਖਣ ਲਈ “ਹਵਾਲਾ ਬੈਲਟ” 'ਤੇ ਕਲਿੱਕ ਕਰੋ।

  Reference Ballot